Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005346688
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 9th (Old Book)

ਪਾਠ - 1
ਇੰਟਰਨੈੱਟ ਐਪਲੀਕੇਸ਼ਨਜ਼

ਅਭਿਆਸ (Exercise)

ਯਾਦ ਰੱਖਣ ਯੋਗ ਗੱਲਾਂ
  1. ਇੰਟਰਨੈੱਟ ਦੁਨੀਆਂ ਦੇ ਬਹੁਤ ਸਾਰੇ ਕੰਪਿਊਟਰਾਂ ਦਾ ਇੱਕ ਵਿਸ਼ਾਲ ਨੈੱਟਵਰਕ ਹੈ।
  2. ਈ-ਮੇਲ, ਵੈੱਬਸਾਈਟ ਆਦਿ ਇੰਟਰਨੈੱਟ ਦੀਆਂ ਮਹੱਤਵਪੂਰਨ ਸੁਵਿਧਾਵਾਂ ਹਨ।
  3. ਇੰਟਰਨੈੱਟ ਚਰਚਾ ਇੱਕ ਸ਼ਬਦੀ ਚਰਚਾ ਹੈ ਜਿਸ ਵਿੱਚ ਲਿਖਤ ਸੰਦੇਸ਼ ਦੇ ਜ਼ਰੀਏ ਸੰਚਾਰ ਕਰਵਾਇਆ ਜਾਂਦਾ ਹੈ।
  4. ਵੈੱਬਸਾਈਟਾਂ ਵਿੱਚ ਸੂਚਨਾਵਾਂ ਨੂੰ ਲੱਭਣਾ ਸਰਵਿੰਗ ਅਖਵਾਉਂਦਾ ਹੈ।
  5. ਇੰਟਰਨੈੱਟ ਤੋਂ ਲੋੜੀਂਦੀ ਜਾਣਕਾਰੀ ਇਕੱਤਰ ਕਰਨ ਲਈ ਸਰਚ ਇੰਜਣ ਦਾ ਇਸਤੇਮਾਲ ਕੀਤਾ ਜਾਂਦਾ ਹੈ।
  6. ਇੰਟਰਨੈੱਟ ਰਾਹੀਂ ਜੁੜਨ ਲਈ ਤੁਹਾਡੇ ਕੋਲ ਕੰਪਿਊਟਰ, ਮੋਡਮ, ਇੰਟਰਨੈੱਟ ਕੁਨੈਕਸ਼ਨ, ਟੈਲੀਫੋਨ ਲਾਈਨ ਅਤੇ ਬਰਾਊਜ਼ਰ ਹੋਣਾ ਚਾਹੀਦਾ ਹੈ।
  7. ਮੌਡਮ ਇੱਕ ਇਲੈਕਟ੍ਰੋਨਿਕ ਸੰਚਾਰ ਯੰਤਰ ਹੈ। ਜਿਸ ਰਾਹੀਂ ਅਸੀਂ ਸੂਚਨਾਵਾਂ ਦਾ ਟੈਲੀਫੋਨ ਪ੍ਰਣਾਲੀ ਰਾਹੀਂ ਅਦਾਨ ਪ੍ਰਦਾਨ ਕਰਵਾਉਂਦੇ ਹਾਂ।
  8. ਇੰਟਰਨੈੱਟ ਐਕਸਪਲੋਰਰ ਇੱਕ ਬ੍ਰਾਊਜ਼ਰ ਹੈ। ਇਹ ਇੱਕ ਮਹੱਤਵਪੂਰਨ ਸਾਫਟਵੇਅਰ ਹੈ। ਜਿਸ ਰਾਹੀਂ ਵੈੱਬਸਾਈਟਸ ਨੂੰ ਖੋਲ੍ਹਿਆ ਜਾਂਦਾ ਹੈ।
  9. ਟਾਈਟਲ ਬਾਰ, ਮੀਨੂੰ ਬਾਰ, ਸਟੈਂਡਰਡ ਟੂਲ ਬਾਰ ਅਤੇ ਐਡਰੈਸ ਬਾਰ ਇੰਟਰਨੈੱਟ ਐਕਸਪਲੋਰਰ ਦੀ ਵਿੰਡੋ ਦੇ ਮਹੱਤਵਪੂਰਨ ਭਾਗ ਹਨ।
  10. ਇਲੈਕਟ੍ਰੋਨਿਕ ਮੇਲ (ਈ-ਮੇਲ) ਦੀ ਵਰਤੋਂ ਕੰਪਿਊਟਰ ਰਾਹੀਂ ਸੰਦੇਸ਼ ਭੇਜਣ ਜਾਂ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ।
  11. ਕੰਪਿਊਟਰ ਵਾਇਰਸ ਸਾਫਟਵੇਅਰ ਪ੍ਰੋਗਰਾਮ ਹੁੰਦੇ ਹਨ।
  1. ਇੰਟਰਨੈੱਟ ਦੁਨੀਆਂ ਦੇ ਹਜ਼ਾਰਾਂ ਕੰਪਿਊਟਰਾਂ ਦਾ ਇੱਕ ਵਿਸ਼ਾਲ ................ ਹੈ।
  2. ਉੱਤਰ:- ਨੈੱਟਵਰਕ (ਜਾਲ)
  3. ਇੰਟਰਨੈੱਟ ਨੂੰ ਆਮ ਤੌਰ ਤੇ ............... ਵੀ ਕਿਹਾ ਜਾਂਦਾ ਹੈ।
  4. ਉੱਤਰ:- ਨੈੱਟਵਰਕ ਆਫ ਨੈੱਟਵਰਕਸ
  5. ਵੈੱਬ ਪੰਨਿਆਂ ਦੇ ਸਮੂਹ ਨੂੰ ............. ਕਿਹਾ ਜਾਂਦਾ ਹੈ।
  6. ਉੱਤਰ:- ਵੈੱਬਸਾਈਟ
  7. ............. ਇੱਕ ਸਾਫਟਵੇਅਰ ਹੈ ਜਿਸ ਦੀ ਮਦਦ ਨਾਲ ਅਸੀਂ ਵੈੱਬ ਪੇਜ ਖੋਲ੍ਹ ਸਕਦੇ ਹਾਂ।
  8. ਉੱਤਰ:- ਵੈੱਬ ਬ੍ਰਾਊਜ਼ਰ
  9. ਇੰਟਰਨੈੱਟ ਉੱਤੇ ਵਰਤੇ ਜਾਂਦੇ ਨਿਯਮਾਂ ਨੂੰ ............. ਕਿਹਾਂ ਜਾਂਦਾ ਹੈ।
  10. ਉੱਤਰ:- ਪ੍ਰੋਟੋਕਾਲ
  11. ............... ਕੰਪਿਊਟਰ ਨੂੰ ਨੁਕਸਾਨ ਪਹੁੰਦਾਉਂਦੇ ਹਨ।
  12. ਉੱਤਰ:- ਵਾਇਰਸ
2) ਸਹੀ ਅਤੇ ਗਲਤ ਦੱਸੋ:-
  1. ਇੰਟਰਨੈੱਟ ਦੁਨੀਆਂ ਦੇ ਅਨੇਕਾਂ ਕਪਿਊਟਰਾਂ ਦਾ ਇੱਕ ਵਿਆਪਕ ਜਾਲ ਹੈ।
  2. ਉੱਤਰ:- ਸਹੀ।
  3. ਇੰਟਰਨੈੱਟ ਨੂੰ ਨੈੱਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
  4. ਉੱਤਰ:- ਸਹੀ।
  5. ਈ-ਮੇਲ ਸੰਚਾਰ ਦਾ ਇੱਕ ਆਧੁਨਿਕ ਸਾਧਨ ਹੈ।
  6. ਉੱਤਰ:- ਸਹੀ।
  7. ਐਕਸਪਲੋਰਰ ਦਾ ਰੀਪਰੈਸ਼ ਬਟਨ ਸਾਈਟ ਨੂੰ ਦੋਬਾਰਾ ਲੋਡ ਕਰਦਾ ਹੈ।
  8. ਉੱਤਰ:- ਸਹੀ।
  9. ਮੇਲ ਪ੍ਰਾਪਤ ਕਰਨ ਲਈ ਈ-ਮੇਲ ਐਡਰੈਸ ਦੀ ਜ਼ਰੂਰਤ ਨਹੀਂ ਪੈਂਦੀ।
  10. ਉੱਤਰ:- ਗਲਤ।
3) ਸਹੀ ਮਿਲਾਨ ਕਰੋ:-
Column AColumn B
ਇੰਟਰਨੈੱਟਨੈੱਟ ਦੀਆਂ ਸੁਵਿਧਾਵਾਂ
ਅਰਪਾਨੈੱਟਇੰਟਰਨੈੱਟ ਦੇ ਨਿਯਮ
www.google.comਕੰਪਿਊਟਰਾਂ ਦਾ ਵਿਸ਼ਾਲ ਨੈੱਟਵਰਕ
ਈ-ਮੇਲ, wwwਸਰਚ ਇੰਜਨ
TCP/ IPਇੰਟਰਨੈੱਟ ਦਾ ਪੁਰਾਣਾ ਨਾਮ
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column AColumn B
ਇੰਟਰਨੈੱਟਕੰਪਿਊਟਰਾਂ ਦਾ ਵਿਸ਼ਾਲ ਨੈੱਟਵਰਕ
ਅਰਪਾਨੈੱਟਇੰਟਰਨੈੱਟ ਦਾ ਪੁਰਾਣਾ ਨਾਮ
www.google.comਸਰਚ ਇੰਜਨ
ਈ-ਮੇਲ, wwwਨੈੱਟ ਦੀਆਂ ਸੁਵਿਧਾਵਾਂ
TCP/ IPਇੰਟਰਨੈੱਟ ਦੇ ਨਿਯਮ
4) ਪੂਰੇ ਨਾਮ ਦੱਸੋ:-
1)E-Mail2)WWW
3)TCP4)IP
5)MODEM6)ARPANET
1)E-Mail:Electronic Mail
ਇਲੈਕਟ੍ਰੋਨਿਕ ਮੇਲ
2)WWW:World Wide Web
ਵਰਲਡ ਵਾਈਡ ਵੈੱਬ
3)TCP:Transmission Control Protocol
ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ
4)IP:Internet Protocol
ਇੰਟਰਨੈੱਟ ਪ੍ਰੋਟੋਕਾਲ
5)MODEM:Modulator Demodulator
ਮਾਡੂਲੇਟਰ ਡੀਮਾਡੂਲੇਟਰ
6)ARPANET:Advanced Research Program Agency Network
ਐਡਵਾਂਸਡ ਰਿਸਰਚ ਪ੍ਰੋਗਰਾਮ ਐਜੰਸੀ ਨੈੱਟਵਰਕ
ਉੱਤਰ:- ਪੂਰੇ ਨਾਮ ਹੇਠ ਲਿਖੇ ਅਨੁਸਾਰ ਹਨ: -
5) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
  1. ਇੰਟਰਨੈੱਟ ਕੀ ਹੁੰਦਾ ਹੈ।
  2. ਉੱਤਰ:- ਇੰਟਰਨੈੱਟ ਨੂੰ ਆਮ ਤੌਰ ਤੇ "ਨੈੱਟਵਰਕ ਆਫ ਨੈੱਟਵਰਕਸ" ਵੀ ਕਿਹਾ ਜਾਂਦਾ ਹੈ। ਇਹ ਸੰਸਾਰ ਦੇ ਬਹੁਤ ਸਾਰੇ ਕੰਪਿਊਟਰਾਂ ਦਾ ਇੱਕ ਵਿਸ਼ਾਲ ਨੈੱਟਵਰਕ ਹੈ, ਜਿਸ ਰਾਹੀਂ ਅਸੀਂ ਆਪਸ ਵਿੱਚ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰ ਸਕਦੇ ਹਾਂ। ਇੰਟਰਨੈੱਟ ਸਾਨੂੰ ਬੇਮਿਸਾਲ ਸੁਵਿਧਾਵਾਂ ਪ੍ਰਦਾਨ ਕਰਦਾ ਹੈ ਜਿਸ ਰਾਹੀਂ ਸਮੇਂ ਅਤੇ ਧਨ ਦੀ ਕਾਫੀ ਬੱਚਤ ਹੁੰਦੀ ਹੈ।
  3. ਇੰਟਰਨੈੱਟ ਦੇ ਇਤਿਹਾਸ ਬਾਰੇ ਜਾਣਕਾਰੀ ਦਿਓ।
  4. ਉੱਤਰ:- ਇੰਟਰਨੈੱਟ ਦੀ ਖੋਜ ਸੰਨ 1969 ਵਿੱਚ ਅਮਰੀਕਾ ਵਿੱਚ ਹੋਈ। ਉਸ ਸਮੇਂ ਇਸ ਨੂੰ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਨੈੱਟਵਰਕ ਕਿਹਾ ਜਾਂਦਾ ਸੀ। ਇਸ ਦੀ ਵਰਤੋਂ ਫੌਜ ਲਈ ਕੀਤੀ ਜਾਂਦੀ ਸੀ ਪਰ ਬਾਅਦ ਵਿੱਚ ਇਸ ਨੂੰ ਸਿੱਖਿਆ ਅਤੇ ਸਮਾਜਿਕ ਕੰਮਾਂ ਲਈ ਵਰਤਿਆ ਜਾਣ ਲੱਗਿਆ। ਸਾਲ 1979 ਵਿੱਚ ਇਸ ਪ੍ਰਣਾਲੀ ਨੂੰ ਇੰਟਰਨੈੱਟ ਦਾ ਨਾਮ ਦਿੱਤਾ ਗਿਆ। ਭਾਰਤ ਵਿੱਚ ਇਸ ਦੀ ਸ਼ੁਰੂਆਤ 15 ਅਗਸਤ 1995 ਵਿੱਚ ਸੇਵਾ ਸੰਚਾਰ ਕੰਪਨੀ ਵੀ.ਐੱਸ.ਐੱਨ.ਐੱਲ (ਵਿਦੇਸ਼ ਸੰਚਾਰ ਨਿਗਮ ਲਿਮਟਿਡ) ਦੁਆਰਾ ਚਾਰ ਮਹਾਂਨਗਰਾਂ ਵਿੱਚ ਕੀਤੀ ਗਈ।
  5. ਵੈੱਬਸਾਈਟ ਕੀ ਹੁੰਦੀ ਹੈ।
  6. ਉੱਤਰ:- ਵੈੱਬ ਪੇਜਾਂ ਦੇ ਸਮੂਹ ਨੂੰ ਵੈੱਬਸਾਈਟ ਕਿਹਾ ਜਾਂਦਾ ਹੈ। ਇੱਕ ਵੈੱਬ ਸਾਈਟ ਦੇ ਵੱਖ-ਵੱਖ ਪੇਜਾਂ ਵਿੱਚ ਕਈ ਪ੍ਰਕਾਰ ਦੀ ਸੂਚਨਾ ਨੂੰ ਸਟੋਰ ਕਰਕੇ ਰੱਖਿਆ ਜਾਂਦਾ ਹੈ। ਵੈੱਬਸਾਈਟ ਵਿੱਚ ਟੈਕਸਟ (ਪਾਠ ਸਮੱਗਰੀ) ਦੇ ਨਾਲ-ਨਾਲ ਤਸਵੀਰਾਂ, ਅਵਾਜ਼ਾਂ ਅਤੇ ਵੀਡੀਓ ਆਦਿ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ। ਵੈੱਬਸਾਈਟ ਨੂੰ ਖੋਲ੍ਹਣ ਲਈ ਇੱਕ ਵਿਸ਼ੇਸ਼ ਕਿਸਮ ਦੇ ਸਾਫਟਵੇਅਰ ਦੀ ਜ਼ਰੂਰਤ ਪੈਂਦੀ ਹੈ ਜਿਸ ਨੂੰ ਵੈੱਬ-ਬ੍ਰਾਊਜ਼ਰ ਜਾਂ ਬ੍ਰਾਊਜ਼ਰ ਵੀ ਕਿਹਾ ਜਾਂਦਾ ਹੈ।
  7. ਸਰਫਿੰਗ ਤੋਂ ਤੁਹਾਡਾ ਕੀ ਭਾਵ ਹੈ।
  8. ਉੱਤਰ:- ਸਰਫਿੰਗ ਤੋਂ ਭਾਵ ਇੰਨਟਰਨੈੱਟ ਦੀ ਵਰਤੋਂ ਕਰਦਿਆਂ ਵੈੱਬਸਾਈਟਾਂ ਖੋਲ੍ਹਣਾਂ ਜਾਂ ਆਨਲਾਈਨ ਕੰਮ ਕਰਨਾ ਹੈ। ਨੈੱਟ ਸਰਫਿੰਗ ਲਈ ਸਾਨੂੰ ਵੈੱਬਸਾਈਟਾਂ ਦੇ ਪਤਿਆਂ ਦੀ ਜ਼ਰੂਰਤ ਪੈਂਦੀ ਹੈ। ਬ੍ਰਾਊਜ਼ਰ ਵਿੱਚ ਵੈੱਬਸਾਈਟ ਦਾ ਪਤਾ ਭਰ ਕੇ ਐਂਟਰ ਕੀਅ ਦਬਾਉਣ ਨਾਲ ਵੈੱਬਸਾਈਟ ਨੂੰ ਖੋਲ੍ਹਿਆ ਜਾ ਸਕਦਾ ਹੈ।
  9. ਕੋਈ 4 ਸਰਚ ਇੰਜਨਾਂ ਦੇ ਨਾਮ ਲਿਖੋ।
  10. ਉੱਤਰ:- ਚਾਰ ਸਰਚ ਇੰਜਨਾਂ ਦੇ ਨਾਮ ਹੇਠਾਂ ਲਿਖੇ ਅਨੁਸਾਰ ਹਨ: -
    1. www.google.co.in
    2. www.hotbot.com
    3. www.khoj.com
    4. www.altavista.com
  11. ਮੋਡਮ ਉੱਤੇ ਸੰਖੇਪ ਨੋਟ ਲਿਖੋ।
  12. ਉੱਤਰ:- ਮੋਡਮ ਦਾ ਪੂਰਾ ਨਾਮ ਹੈ - ਮਾਡੂਲੇਟਰ ਡੀਮਾਡੂਲੇਟਰ। ਇਹ ਇੱਕ ਇਲੈਕਟ੍ਰੋਨਿਕ ਉਪਕਰਨ ਹੈ ਜਿਸ ਦਾ ਕੰਮ ਹੈ ਐਨਾਲਾਗ ਸਿਗਨਲ ਨੂੰ ਡਿਜ਼ੀਟਲ ਅਤੇ ਡਿਜ਼ੀਟਲ ਸਿਗਨਲ ਨੂੰ ਐਨਾਲਾਗ ਸਿਗਨਲ ਵਿੱਚ ਬਦਲਣਾ। ਇਹ ਦੋ ਪ੍ਰਕਾਰ ਦੇ ਹੁੰਦ ਹਨ - ਇੰਟਰਨਲ ਅਤੇ ਐਕਸਟਰਨਲ।
  13. ਬ੍ਰਾਊਜ਼ਰ ਕੀ ਕੰਮ ਆਉਂਦਾ ਹੈ?
  14. ਉੱਤਰ:- ਬ੍ਰਾਊਜ਼ਰ ਜਾਂ ਵੈੱਬ-ਬ੍ਰਾਊਜ਼ਰ ਇੱਕ ਵਿਸ਼ੇਸ਼ ਐਪਲੀਕੇਸ਼ਨ ਸਾਫਟਵੇਅਰ ਹੈ ਜਿਸ ਦੀ ਵਰਤੋਂ ਇੰਟਰਨੈੱਟ ਰਾਹੀਂ ਵੈੱਬਸਾਈਟਾਂ ਖੋਲ੍ਹਣ ਲਈ ਕੀਤੀ ਜਾਂਦੀ ਹੈ। ਅੱਜ ਕਲ੍ਹ ਵਰਤੇ ਜਾਣ ਵਾਲੇ ਕੁੱਝ ਬ੍ਰਾਊਜ਼ਰ ਹਨ; ਗੂਗਲ ਕ੍ਰੋਮ (Google Chrome), ਮੋਜ਼ਿਲਾ ਫਾਇਰਫੌਕਸ (Mozilla Firefox) ਅਤੇ ਇੰਟਰਨੈੱਟ ਐਕਸਪਲੋਰਰ (Internet Explorer)।
  15. ਇੰਟਰਨੈੱਟ ਐਕਸਪਲੋਰਰ ਵਿੱਚ ਫਾਰਵਰਡ ਬਟਨ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ।
  16. ਉੱਤਰ:- ਇੰਟਰਨੈੱਟ ਐਕਸਪਲੋਰਰ ਵਿੱਚ ਫਾਰਵਰਡ ਬਟਨ ਦੀ ਵਰਤੋਂ ਮੁੜ ਤੋਂ ਉਸ ਵੈੱਬਪੇਜ ਤੇ ਜਾਣ ਲਈ ਕੀਤੀ ਜਾਂਦੀ ਹੈ, ਜਿਸ ਤੋਂ ਯੂਜ਼ਰ ਬੈਕ ਬਟਨ ਉੱਤੇ ਕਲਿੱਕ ਕਰਕੇ ਪਿਛਲੇ ਪੇਜ ਤੇ ਆਇਆ ਹੋਵੇ। ਇਸ ਤਰ੍ਹਾਂ ਇਸ ਦੀ ਮਦਦ ਨਾਲ ਸਾਨੂੰ ਪਹਿਲਾਂ ਖੋਲ੍ਹੇ ਵੈੱਬ ਪੇਜ ਦਾ ਪਤਾ ਯਾਦ ਰੱਖਣ ਜਾਂ ਭਰਣ ਦੀ ਜ਼ਰੂਰਤ ਨਹੀਂ ਪੈਂਦੀ, ਪਰ ਫਾਰਵਰਡ ਬਟਨ ਦੀ ਵਰਤੋਂ ਉਦੋਂ ਹੀ ਕੀਤੀ ਜਾ ਸਕਦੀ ਹੈ, ਜੇਕਰ ਯੂਜ਼ਰ ਨੇ ਪਹਿਲਾਂ ਬੈਕ ਬਟਨ ਦੀ ਵਰਤੋਂ ਕੀਤੀ ਹੋਵੇ।
  17. ਐਕਸਪਲੋਰਰ ਵਿੱਚ ਐਡਰੈੱਸ ਬਾਰ ਕੀ ਕੰਮ ਆਉਂਦੀ ਹੈ?
  18. ਉੱਤਰ:- ਐਕਸਪਲੋਰਰ ਵਿੱਚ ਐਡਰੈੱਸ ਬਾਰ ਦੀ ਵਰਤੋਂ ਖੋਲ੍ਹੀ ਜਾਣ ਵਾਲੀ ਵੈੱਬਸਾਈਟ ਦਾ ਪਤਾ ਭਰਨ ਲਈ ਕੀਤੀ ਜਾਂਦੀ ਹੈ। ਖੋਲ੍ਹੀ ਜਾਣ ਵਾਲੀ ਵੈੱਬਸਾਈਟ ਦਾ ਪਤਾ ਭਰ ਕੇ ਗੋ (Go) ਬਟਨ ਉੱਤੇ ਕਲਿੱਕ ਕਰਨ ਜਾਂ ਕੀਬੋਰਡ ਤੋਂ ਐਂਟਰ ਕੀਅ ਦਬਾਉਣ ਨਾਲ ਵੈੱਬਸਾਈਟ ਖੁੱਲ੍ਹ ਕੇ ਤੁਹਾਡੇ ਸਾਹਮਣੇ ਆ ਜਾਂਦੀ ਹੈ।
  19. ਈ-ਮੇਲ ਐਡਰੈੱਸ ਕੀ ਹੁੰਦਾ ਹੈ?
  20. ਉੱਤਰ:- ਈ-ਮੇਲ ਭੇਜਣ ਅਤੇ ਪ੍ਰਾਪਤ ਕਰਨ ਲਈ ਈ-ਮੇਲ ਪਤਾ ਹੋਣਾ ਬਹੁਤ ਜ਼ਰੂਰੀ ਹੈ। ਇਸ ਪਤੇ ਦੀ ਆਮ ਬਣਤਰ ਇਸ ਤਰ੍ਹਾਂ ਦੀ ਹੁੰਦੀ ਹੈ; Username@Host । ਇਸ ਪਤੇ ਦੇ ਦੋ ਭਾਗ ਹਨ:-
    1. ਵਰਤਣ ਵਾਲੇ ਦਾ ਨਾਮ (Username)
    2. ਹੋਸਟ ਦਾ ਨਾਮ (Host)
           ਇੱਥੇ ਹੋਸਟ ਜਾਂ ਮੇਜ਼ਬਾਨ ਤੋਂ ਭਾਵ ਹੈ ਈ-ਮੇਲ ਦੀ ਸੁਵਿਧਾ ਪ੍ਰਦਾਨ ਕਰਵਾਉਣ ਵਾਲਾ। ਜਿਵੇਂ ਕਿ ajay@smartstudies.in ਵਿੱਚ ajay ਵਰਤਣ ਵਾਲੇ ਦਾ ਨਾਮ ਅਤੇ smartstudies.in ਈ-ਮੇਲ ਦੀ ਸੁਵਿਧਾ ਪ੍ਰਧਾਨ ਕਰਨ ਵਾਲੀ ਇੱਕ ਵੈੱਬਸਾਈਟ ਹੈ।
  21. ਕੰਪਿਊਟਰ ਵਾਇਰਸ ਕੀ ਹੁੰਦੇ ਹਨ?
  22. ਉੱਤਰ:- ਕੰਪਿਊਟਰ ਵਾਇਰਸ ਕੁਝ ਸਾਫਟਵੇਅਰ ਪ੍ਰੋਗਰਾਮ ਹੁੰਦੇ ਹਨ ਜੋ ਕੰਪਿਊਟਰ ਦੇ ਆਮ ਕੰਮ-ਕਾਜ ਵਿੱਚ ਕਈ ਤਰੀਕਿਆਂ ਨਾਲ ਵਿਘਨ ਪਾ ਸਕਦੇ ਹਨ। ਇਹਨਾਂ ਦਾ ਪੁਨਰ ਜਨਮ ਹੁੰਦਾ ਰਹਿੰਦਾ ਹੈ ਤੇ ਇਹ ਆਪਣੇ ਆਪ ਵਧਦੇ ਰਹਿੰਦੇ ਹਨ। ਇਹ ਕੰਪਿਊਟਰ ਵਿੱਚ ਮੌਜੂਦ ਫਾਈਲਾਂ ਜਾਂ ਫੋਲਡਰਾਂ ਨੂੰ ਹਾਈਡ (ਛੁਪਾਉਣਾ)ਜਾਂ ਡਿਲੀਟ (ਮਿਟਾਉਣਾ) ਕਰ ਸਕਦੇ ਹਨ ਜਾਂ ਉਹਨਾਂ ਨੂੰ ਬਦਲ ਸਕਦੇ ਹਨ। ਕੰਪਿਊਟਰ ਦੀ ਸਪੀਡ ਨੂੰ ਘਟਾ ਸਕਦੇ ਹਨ ਅਤੇ ਇੰਟਰਨੈੱਟ ਰਾਹੀਂ ਸੂਚਨਾ ਦਾ ਅਦਾਨ-ਪ੍ਰਦਾਨ ਵੀ ਕਰ ਸਕਦੇ ਹਨ। ਕਈ ਤਰ੍ਹਾਂ ਦੇ ਵਾਇਰਸ ਤਾਂ ਓਪਰੇਟਿੰਗ ਸਿਸਟਮ ਨੂੰ ਕੰਮ ਕਰਨ ਤੋਂ ਰੋਕ ਦਿੰਦੇ ਹਨ। ਇਹ ਜ਼ਿਆਦਾ ਤਰ ਇੰਟਰਨੈੱਟ ਰਾਹੀਂ ਜਾਂ ਵਾਇਰਸ ਇਨਫੈਕਟਿਡ ਸਾਫਟਵੇਅਰ ਜਾਂ ਮੀਡਿਆ (ਪੈਨ ਡਰਾਈਵ, ਮੈਮਰੀ ਕਾਰਡ ਆਦਿ) ਤੋਂ ਫੈਲਦੇ ਹਨ।
6) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਇੰਟਰਨੈੱਟ ਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿਓ।
  2. ਉੱਤਰ:- ਇੰਟਰਨੈੱਟ ਸਾਨੂੰ ਬੇਮਿਸਾਲ ਸੁਵਿਧਾਵਾਂ ਪ੍ਰਦਾਨ ਕਰਦਾ ਹੈ, ਜਿਹਨਾਂ ਵਿੱਚ ਕੁਝ ਮਹੱਤਵਪੂਰਨ ਸੁਵਿਧਾਵਾਂ ਹੇਠ ਲਿਖੇ ਅਨੁਸਾਰ ਹਨ: -
    1. ਈ-ਮੇਲ:- ਇਸ ਦਾ ਪੂਰਾ ਨਾਮ ਹੈ ਇਲੈਕਟ੍ਰੋਨਿਕ ਮੇਲ। ਇਹ ਆਧੁਨਿਕ ਸੰਚਾਰ ਦਾ ਬਹੁਤ ਸਸਤਾ, ਵਧੀਆ ਤੇ ਤੇਜ਼ ਤਰੀਕਾ ਹੈ। ਇਸ ਦੁਆਰਾ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਸੰਦੇਸ਼ ਭੇਜਣਾ ਬਹੁਤ ਹੀ ਆਸਾਨ ਹੈ। ਇਸ ਦੀ ਵਰਤੋਂ ਲਈ ਈ-ਮੇਲ ਭੇਜਣ ਅਤੇ ਪ੍ਰਾਪਤ ਕਰਨ ਵਾਲੇ ਦੋਨਾਂ ਵਿਅਕਤੀਆਂ ਨੂੰ ਈ-ਮੇਲ ਪਤੇ ਦੀ ਜ਼ਰੂਰਤ ਪੈਂਦੀ ਹੈ।
    2. ਵੈੱਬਸਾਈਟ - ਵੈੱਬ ਪੰਨਿਆਂ ਦੇ ਸਮੂਹ ਨੂੰ ਵੈੱਬਸਾਈਟ ਕਿਹਾ ਜਾਂਦਾ ਹੈ। ਇਹ ਸੂਚਨਾ ਨੂੰ ਫੈਲਾਉਣ ਅਤੇ ਪ੍ਰਾਪਤ ਕਰਨ ਦਾ ਵਧੀਆ ਅਤੇ ਸਸਤਾ ਸਾਧਨ ਹੈ। ਇਸ ਵਿੱਚ ਵੱਖ-ਵੱਖ ਵੈੱਬ ਪੇਜਾਂ ਦੇ ਰੁਪ ਵਿੱਚ ਸੂਚਨਾਵਾਂ ਨੂੰ ਸਟੋਰ ਕਰਕੇ ਰੱਖਿਆ ਜਾਂਦਾ ਹੈ।
    3. ਸਰਚ ਇੰਜਣ - ਸਰਚ ਇੰਜਣ ਆਮ ਵੈੱਬਸਾਈਟ ਦੀ ਤਰ੍ਹਾਂ ਹੀ ਇੱਕ ਵੈੱਬਸਾਈਟ ਹੁੰਦੀ ਹੈ ਪਰ ਇਸ ਦਾ ਕੰਮ ਇੰਟਰਨੈੱਟ 'ਤੇ ਉਪਲੱਭਦ ਜਾਣਕਾਰੀ ਨੂੰ ਲੱਭਣਾ ਹੈ। ਇਹ ਸਾਨੂੰ ਕਈ ਤਰ੍ਹਾਂ ਦੀ ਸੂਚਨਾਵਾਂ ਲੱਭਣ ਵਿੱਚ ਮਦਦ ਕਰਦੇ ਹਨ।
    4. ਚੈਟਿੰਗ - ਚੈਟਿੰਗ ਤੋਂ ਭਾਵ ਹੈ, ਗੱਲਬਾਤ ਕਰਨਾ। ਇੰਟਰਨੈੱਟ ਤੇ ਅਸੀਂ ਟਾਈਪ ਕਰਕੇ ਆਪਣੇ ਦੋਸਤਾਂ ਜਾਂ ਅਨਜਾਣ ਵਿਅਕਤੀਆਂ ਨਾਲ ਗੱਲਬਾਤ ਕਰ ਸਕਦੇ ਹਾਂ
    5. ਵਾਇਸ ਚੈਟਿੰਗ - ਇਸ ਵਿੱਚ ਅਸੀਂ ਆਪਣੇ ਦੋਸਤਾਂ ਮਿੱਤਰਾਂ ਜਾਂ ਕਿਸੇ ਹੋਰ ਵਿਅਕਤੀ ਨਾਲ ਟੈਲੀਫੋਨ ਦੀ ਤਰ੍ਹਾਂ ਬੋਲ ਕੇ ਗੱਲਬਾਤ ਕਰ ਸਕਦੇ ਹਾਂ।
    6. ਵੀਡੀਓ ਕਾਨਫਰੰਸਿੰਗ - ਇਹ ਕੰਪਿਊਟਰ ਨੈਟਵਰਕ ਰਾਹੀਂ ਆਡੀਓ ਅਤੇ ਵੀਡਿਓ ਡਾਟਾ ਸੰਚਾਰ ਕਰਵਾ ਕੇ ਵੱਖ-ਵੱਖ ਥਾਂਵਾਂ ਤੇ ਬੈਠੇ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਵਿਚਕਾਰ ਕਾਨਫਰੰਸ (ਮੀਟਿੰਗ/ ਗੱਲਬਾਤ) ਕਰਵਾਉਂਦੀ ਹੈ।
    7. ਈ-ਕਮਰਸ - ਇਸ ਦੀ ਵਰਤੋਂ ਕਰਕੇ ਤੁਸੀਂ ਇੰਟਰਨੈੱਟ ਦੁਆਰਾ ਬਿਨਾਂ ਬਾਜ਼ਾਰ ਜਾਏ ਹੀ ਵਸਤੂਆਂ ਨੂੰ ਖਰੀਦ ਸਕਦੇ ਹੋ।
    8. ਸਰਫਿੰਗ - ਸਰਫਿੰਗ ਤੋਂ ਭਾਵ ਹੈ ਇੰਟਰਨੈੱਟ ਦੀ ਵਰਤੋਂ ਕਰਦੇ ਹੋਏ ਵੈੱਬਸਾਈਟ ਖੋਲ੍ਹਣਾ ਜਾਂ ਆਨਲਾਈਨ ਕੰਮ ਕਰਨਾ।
  3. ਡੋਮੇਨ ਨੇਮ ਪ੍ਰਣਾਲੀ ਕੀ ਹੁੰਦੀ ਹੈ? ਵਰਣਨ ਕਰੋ।
  4. ਉੱਤਰ:- ਇੰਟਰਨੈੱਟ ਨਾਲ ਜੁੜੇ ਹਰੇਕ ਕੰਪਿਊਟਰ ਜਾਂ ਵੈੱਬਸਾਈਟ ਦਾ ਆਪਣਾ ਇੱਕ ਅਲੱਗ ਪਤਾ ਹੁੰਦਾ ਹੈ ਜਿਸਨੂੰ ਇੰਟਰਨੈੱਟ ਪ੍ਰੋਟੋਕਾਲ ਪਤਾ (IP Address) ਕਿਹਾ ਜਾਂਦਾ ਹੈ। ਉਦਾਹਰਣ ਵਜੋਂ 192.168.001.125 ਇੱਕ ਇੰਟਰਨੈੱਟ ਪ੍ਰੋਟੋਕਾਲ ਪਤਾ ਹੈ। ਇਸ ਨੂੰ ਯਾਦ ਰੱਖਣਾ ਸਾਡੇ ਲਈ ਔਖਾ ਹੁੰਦਾ ਹੈ। ਇਸ ਸਮੱਸਿਆ ਦਾ ਹੱਲ ਕੱਢਣ ਲਈ ਇੱਕ ਨਵੀਂ ਪ੍ਰਣਾਲੀ ਵਿਕਸਿਤ ਕੀਤੀ ਗਈ, ਜਿਸ ਨੂੰ ਡੋਮੇਨ ਨੇਮ ਪ੍ਰਣਾਲੀ ਕਹਿੰਦੇ ਹਨ। ਡੋਮੇਨ ਨੇਮ ਪ੍ਰਣਾਲੀ ਇੱਕ ਅਜਿਹੀ ਪ੍ਰਣਾਲੀ ਹੈ ਜੋ ਇੰਨਟਰਨੈੱਟ ਨਾਲ ਜੁੜੇ ਕੰਪਿਊਟਰਾਂ ਜਾਂ ਵੈੱਬਸਾਈਟਾਂ ਦੇ ਹੋਸਟਨੇਮ ਦਾ ਅਨੁਵਾਦ ਇਹਨਾਂ ਦੇ ਇੰਟਰਨੈੱਟ ਪ੍ਰੋਟੋਕਾਲ ਪਤਿਆਂ ਵਿੱਚ ਕਰਦੀ ਹੈ। ਹੋਸਟਨੇਮ ਸਾਡੇ ਲਈ ਯਾਦ ਰੱਖਣੇ ਅਸਾਨ ਹੁੰਦੇ ਹਨ, ਉਦਾਹਰਣ ਵਜੋਂ smartstudies.in, pseb.ac.in ਆਦਿ।
  5. ਇੰਟਰਨੈੱਟ ਐਕਸਪਲੋਰਰ ਦੀ ਵਿੰਡੋ ਦੇ ਵੱਖ-ਵੱਖ ਭਾਗਾਂ ਬਾਰੇ ਜਾਣਕਾਰੀ ਦਿਓ।
  6. ਉੱਤਰ:- ਇੰਟਰਨੈੱਟ ਐਕਸਪਲੋਰਰ ਦੀ ਵਿੰਡੋ ਦੇ ਵੱਖ-ਵੱਖ ਭਾਗ ਹੇਠ ਲਿਖੇ ਅਨੁਸਾਰ ਹਨ: -
    1. ਟਾਇਟਲ ਬਾਰ (Title Bar): ਟਾਇਟਲ ਬਾਰ ਵਿੱਚ ਇੰਟਰਨੈੱਟ ਐਕਸਪਲੋਰਰ ਦਾ ਆਇਕਾਨ ਖੋਲ੍ਹੀ ਗਈ ਸਾਈਟ ਜਾਂ ਵੈੱਬ ਪੇਜ ਦਾ ਨਾਮ ਅਤੇ ਸੱਜੇ ਪਾਸੇ ਮਿਨੀਮਾਈਜ਼/ਰੀਸਟੋਰ/ਮੈਕਸੀਮਾਈਜ਼ ਅਤੇ ਕਲੋਜ਼ ਬਟਨ ਹੁੰਦੇ ਹਨ।
    2. ਮੀਨੂੰ ਬਾਰ(Menu Bar): ਮੀਨੂੰ ਬਾਰ ਵਿੱਚ ਵੱਖ-ਵੱਖ ਮੀਨੂੰ ਜਿਵੇਂ ਕਿ ਫਾਈਲ, ਐਡਿਟ, ਵਿਊ, ਫੇਵਰਟਸ, ਟੂਲ ਅਤੇ ਹੈਲਪ ਆਦਿ।
    3. ਸਟੈਂਡਰਡ ਟੂਲ ਬਾਰ(Standard Toolbar): ਇਸ ਬਾਰ ਉੱਤੇ ਵੱਖ-ਵੱਖ ਟੂਲਜ਼ ਬਟਨਾਂ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ। ਇਹਨਾਂ ਬਾਰੇ ਜਾਣਕਾਰੀ ਹੇਠਾਂ ਦਿੱਤੇ ਅਨੁਸਾਰ ਹੈ: -
      1. ਬੈਕ (Back): ਇਸ ਬਟਨ ਦੀ ਵਰਤੋਂ ਕਰਕੇ ਅਸੀਂ ਪਹਿਲਾਂ ਖੋਲ੍ਹੇ ਹੋਏ ਵੈੱਬ ਪੇਜ ਤੇ ਮੁੜ ਜਾ ਸਕਦੇ ਹਾਂ।
      2. ਫਾਰਵਰਡ (Forward): ਬੈਕ ਆਉਣ ਤੋਂ ਬਾਅਦ ਮੁੜ ਅੱਗੇ ਵਾਲੇ ਵੈੱਬ ਪੇਜ਼ ਤੇ ਜਾਣ ਲਈ ਫਾਰਵਰਡ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ।
      3. ਸਟੋਪ (Stop): ਇਸ ਦੀ ਵਰਤੋਂ ਸਾਈਟ ਦੀ ਲੋਡਿੰਗ ਨੂੰ ਰੋਕਣ ਲਈ ਕੀਤੀ ਜਾਂਦੀ ਹੈ।
      4. ਰਿਫਰੈਸ਼ (Refresh): ਸਾਈਟ ਨੂੰ ਮੁੜ ਤੋਂ ਜਾਂ ਸਹੀ ਢੰਗ ਨਾਲ ਲੋਡ ਕਰਨ ਲਈ ਰਿਫਰੈਸ਼ ਬਟਨ ਦਾ ਇਸਤੇਮਾਲ ਕੀਤਾ ਜਾਂਦਾ ਹੈ।
      5. ਹੋਮ (Home): ਇਸ ਬਟਨ ਉੱਤੇ ਕਲਿੱਕ ਕਰਕੇ ਵੈੱਬਸਾਈਟ ਦੇ ਹੋਮ ਪੇਜ ਤੇ ਪਹੂੰਚਿਆ ਜਾ ਸਕਦਾ ਹੈ।
      6. ਫੇਵਰਟਸ (Favorites): ਖਾਸ ਜਾਂ ਵਾਰ-ਵਾਰ ਵਰਤੀਆਂ ਜਾਣ ਵਾਲੀਆਂ ਵੈੱਬਸਾਈਟਾਂ ਦੇ ਪਤਿਆਂ ਨੂੰ ਸਟੋਰ ਕਰਨ ਲਈ ਫੇਵਰਟਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਸਾਨੂੰ ਵੈੱਬਸਾਈਟਾਂ ਦੇ ਪਤੇ ਯਾਦ ਰੱਖਣ ਜਾਂ ਭਰਨ ਦੀ ਲੋੜ ਨਹੀਂ ਪੈਂਦੀ।
      7. ਹਿਸਟਰੀ (History): ਕੰਪਿਊਟਰ ਉੱਤੇ ਖੋਲ੍ਹੀਆਂ ਗਈਆਂ ਫਾਈਲਾਂ ਜਾਂ ਵੈੱਬਸਾਈਟਾਂ ਹਿਸਟਰੀ ਵਿੱਚ ਸਟੋਰ ਹੋ ਜਾਂਦੀਆਂ ਹਨ। ਹਿਸਟਰੀ ਬਟਨ ਦੀ ਮਦਦ ਨਾਲ ਅਸੀਂ ਇਹਨਾਂ ਫਾਈਲਾਂ ਜਾਂ ਵੈੱਬਸਾਈਟਾਂ ਬਾਰੇ ਪਤਾ ਕਰ ਸਕਦੇ ਹਾਂ।
      8. ਮੇਲ (Mail): ਇਸ ਬਟਨ ਦੀ ਵਰਤੋਂ ਈ-ਮੇਲ ਭੇਜਣ ਲਈ ਕੀਤੀ ਜਾਂਦੀ ਹੈ।
      9. ਪ੍ਰਿੰਟ (Print): ਇਸ ਦੀ ਵਰਤੋਂ ਵੈੱਬ ਪੇਜ ਨੂੰ ਪ੍ਰਿੰਟ ਕਰਨ ਲਈ ਕੀਤੀ ਜਾਂਦੀ ਹੈ।
      10. ਐਡਿਟ (Edit): ਜੇਕਰ ਕਿਸੇ ਵੈੱਬ ਪੇਜ ਵਿੱਚ ਕੋਈ ਤਬਦੀਲੀ ਕਰਨੀ ਹੋਵੇ ਤਾਂ ਐਡਿਟ ਟੂਲ ਦਾ ਇਸਤੇਮਾਲ ਕੀਤਾ ਜਾਂਦਾ ਹੈ।
      11. ਐਡਰੈਸ ਬਾਰ (Address Bar): ਐਡਰੈਸ ਬਾਰ ਦੀ ਵਰਤੋਂ ਖੋਲ੍ਹੀ ਜਾਣ ਵਾਲੀ ਵੈੱਬਸਾਈਟ ਦਾ ਐਡਰੈੱਸ ਭਰਨ ਲਈ ਕੀਤੀ ਜਾਂਦੀ ਹੈ। ਐਡਰੈੱਸ ਭਰਨ ਤੋਂ ਬਾਅਦ ਗੋ ਬਟਨ ਉੱਤੇ ਕਲਿੱਕ ਕਰਨ ਨਾਲ ਵੈੱਬਸਾਈਟ ਖੁੱਲ੍ਹ ਜਾਂਦੀ ਹੈ।
  7. ਈ-ਮੇਲ ਉੱਤੇ ਇੱਕ ਨੋਟ ਲਿਖੋ।
  8. ਉੱਤਰ:- ਈ-ਮੇਲ:- ਇਸ ਦਾ ਪੂਰਾ ਨਾਮ ਹੈ ਇਲੈਕਟ੍ਰੋਨਿਕ ਮੇਲ। ਇਹ ਆਧੁਨਿਕ ਸੰਚਾਰ ਦਾ ਬਹੁਤ ਸਸਤਾ, ਵਧੀਆ ਤੇ ਤੇਜ਼ ਤਰੀਕਾ ਹੈ। ਇਸ ਦੁਆਰਾ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਸੰਦੇਸ਼ ਭੇਜਣਾ ਬਹੁਤ ਹੀ ਆਸਾਨ ਹੈ।
          ਈ-ਮੇਲ ਭੇਜਣ ਅਤੇ ਪ੍ਰਾਪਤ ਕਰਨ ਲਈ ਈ-ਮੇਲ ਪਤਾ ਹੋਣਾ ਬਹੁਤ ਜ਼ਰੂਰੀ ਹੈ। ਇਸ ਪਤੇ ਦੀ ਆਮ ਬਣਤਰ ਇਸ ਤਰ੍ਹਾਂ ਦੀ ਹੁੰਦੀ ਹੈ; Username@Host । ਇਸ ਪਤੇ ਦੇ ਦੋ ਭਾਗ ਹਨ:-
    1. ਵਰਤਣ ਵਾਲੇ ਦਾ ਨਾਮ (Username)
    2. ਹੋਸਟ ਦਾ ਨਾਮ (Host)
         ਇੱਥੇ ਹੋਸਟ ਜਾਂ ਮੇਜ਼ਬਾਨ ਤੋਂ ਭਾਵ ਹੈ ਈ-ਮੇਲ ਦੀ ਸੁਵਿਧਾ ਪ੍ਰਦਾਨ ਕਰਵਾਉਣ ਵਾਲਾ। ਜਿਵੇਂ ਕਿ piyush@smartstudies.in ਵਿੱਚ piyush ਵਰਤਣ ਵਾਲੇ ਦਾ ਨਾਮ ਅਤੇ smartstudies.in ਈ-ਮੇਲ ਦੀ ਸੁਵਿਧਾ ਪ੍ਰਧਾਨ ਕਰਨ ਵਾਲੀ ਇੱਕ ਵੈੱਬਸਾਈਟ ਹੈ।
  9. ਈ-ਮੇਲ ਪ੍ਰਾਪਤ ਕਰਨ ਅਤੇ ਭੇਜਣ ਦਾ ਤਰੀਕਾ ਦੱਸੋ।
  10. ਉੱਤਰ:- ਈ-ਮੇਲ ਪ੍ਰਾਪਤ ਕਰਨ ਜਾਂ ਭੇਜਣ ਤੋਂ ਪਹਿਲਾਂ ਈ-ਮੇਲ ਪਤੇ ਵਿੱਚ ਦਾਖਲ ਹੋਣਾ ਜ਼ਰੂਰੀ ਹੈ। ਇਸ ਲਈ ਉਹ ਵੈੱਬ ਸਾਈਟ ਖੋਲ੍ਹੋ ਜਿਸ ਉੱਤੇ ਤੁਹਾਡਾ ਈ-ਮੇਲ ਪਤਾ ਬਣਾਇਆ ਗਿਆ ਹੈ। ਉਦਾਹਰਣ ਲਈ piyush@yahoo.com, www.yahoo.com ਨਾਮ ਦੀ ਵੈੱਬਸਾਈਟ ਉੱਤੇ ਬਣਾਇਆ ਗਿਆ ਈ-ਮੇਲ ਪਤਾ ਹੈ। ਇਸ ਨੂੰ ਖੋਲ੍ਹਣ ਦੇ ਸਟੈੱਪ ਇਸ ਪ੍ਰਕਾਰ ਹਨ: -
    1. ਬ੍ਰਾਊਜ਼ਰ ਦੀ ਐਡਰੈੱਸ ਬਾਰ ਵਿੱਚ ਵੈੱਬਸਾਈਟ ਦਾ ਪਤਾ (www.yahoo.com) ਭਰੋ ਅਤੇ ਐਂਟਰ ਕੀਅ ਦਬਾਓ। ਵੈੱਬਸਾਈਟ ਖੁੱਲ੍ਹ ਜਾਵੇਗੀ।
    2. ਵੈੱਬਸਾਈਟ ਉੱਤੇ ਮੇਲ (Mail) ਨਾਂ ਦੇ ਲਿੰਕ ਉੱਤੇ ਕਲਿੱਕ ਕਰੋ। ਇਸ ਨਾਲ ਸਬੰਧਤ ਵੈੱਬ ਪੇਜ ਖੁੱਲ੍ਹ ਜਾਵੇਗਾ।
    3. ਈ-ਮੇਲ ਆਈ.ਡੀ. (Email ID) ਅਤੇ ਪਾਸਵਰਡ (Password) ਭਰੋ ਅਤੇ ਸਾਈਨ-ਇਨ (Sign in) ਬਟਨ ਉੱਤੇ ਕਲਿੱਕ ਕਰੋ। ਹੁਣ ਤੁਸੀਂ ਆਪਣੇ ਈ-ਮੇਲ ਪਤੇ ਵਿੱਚ ਦਾਖਿਲ ਹੋ ਚੁੱਕੇ ਹੋ।

    ਈ-ਮੇਲ ਪ੍ਰਾਪਤ ਜਾਂ ਚੈੱਕ ਕਰਨਾ: -
    1. ਯਾਹੂ ਮੇਲ ਦੇ ਪੇਜ ਉੱਤੇ ਇਨਬਾਕਸ (Inbox) ਜਾਂ ਚੈੱਕ ਮੇਲ (Check Mail) ਲਿੰਕ ਉੱਤੇ ਕਲਿੱਕ ਕਰੋ। ਇੱਕ ਨਵਾਂ ਪੇਜ਼ ਖੁਲ੍ਹੇਗਾ ਜੋ ਪ੍ਰਾਪਤ ਹੋਈਆਂ ਈ-ਮੇਲਾਂ ਦੀ ਸੂਚੀ ਪੇਸ਼ ਕਰੇਗਾ।
    2. ਈ-ਮੇਲ ਪੜ੍ਹਨ ਲਈ ਸੂਚੀ ਵਿੱਚੋਂ ਕਿਸੇ ਵੀ ਈ-ਮੇਲ ਦੇ ਵਿਸ਼ੇ (Subject) ਉੱਤੇ ਕਲਿੱਕ ਕਰੋ। ਪੜ੍ਹਨ ਲਈ ਈ-ਮੇਲ ਖੁੱਲ੍ਹ ਜਾਵੇਗੀ।

    ਈ-ਮੇਲ ਭੇਜਣ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    1. ਕੰਪੋਜ਼ (Compose) ਬਟਨ ਉੱਤੇ ਕਲਿੱਕ ਕਰੋ। ਇੱਕ ਨਵਾਂ ਪੇਜ ਖੁੱਲ੍ਹੇਗਾ।
    2. ਇਸ ਵਿੱਚ ਈ-ਮੇਲ ਪ੍ਰਾਪਤ ਕਰਨ ਵਾਲੇ ਦਾ ਈ-ਮੇਲ ਪਤਾ, ਵਿਸ਼ਾ (Subject) ਅਤੇ ਸੁਨੇਹਾ (Message) ਟਾਈਪ ਕਰੋ।
    3. ਸੈਂਡ (Send) ਬਟਨ ਉੱਤੇ ਕਲਿੱਕ ਕਰੋ। ਇੱਕ ਸੁਨੇਹਾ ਨਜ਼ਰ ਆਵੇਗਾ ਜੋ ਈ-ਮੇਲ ਭੇਜੇ ਜਾਣ ਦੀ ਪੁਸ਼ਟੀ ਕਰੇਗਾ।
  11. ਕੰਪਿਊਟਰ ਵਾਇਰਸ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਹਨ?
  12. ਉੱਤਰ:- ਜੇਕਰ ਕੰਪਿਊਟਰ ਵਿੱਚ ਵਾਇਰਸ ਆ ਜਾਵੇ ਤਾਂ ਇਹ ਕੁਝ ਨਿਸ਼ਾਨੀਆਂ ਦਿਖਾਉਂਦਾ ਹੈ। ਕੁਝ ਮਹੱਤਵਪੂਰਨ ਨਿਸ਼ਾਨੀਆਂ ਇਸ ਪ੍ਰਕਾਰ ਹਨ: -
    1. ਕੰਪਿਊਟਰ ਦੀ ਸਕਰੀਨ ਉੱਤੇ ਕੁਝ ਅਜੀਬ ਜਾਂ ਅਨਚਾਹੇ ਸੁਨੇਹਿਆਂ ਦਾ ਆਉਣਾ।
    2. ਪ੍ਰੋਗਰਾਮਾਂ ਨੂੰ ਚਾਲੂ ਜਾਂ ਬੰਦ ਕਰਨ ਦੇ ਸਮੇਂ ਵਿੱਚ ਅਚਾਨਕ ਵਾਧਾ ਹੋਣਾ।
    3. ਸਮੁੱਚੀ ਕੰਪਿਊਟਰ ਪ੍ਰਣਾਲੀ ਦੀ ਰਫਤਾਰ ਧੀਮੀ ਪੈ ਜਾਣਾ।
    4. ਅਚਾਨਕ ਪ੍ਰੋਗਰਾਮਾਂ ਜਾਂ ਸਿਸਟਮ ਫਾਈਲਾਂ ਦਾ ਆਕਾਰ ਬਦਲ ਜਾਣਾ।
    5. ਕੰਪਿਊਟਰ ਵਿਚਲੀਆਂ ਫਾਈਲਾਂ ਜਾਂ ਫੋਲਡਰਾਂ ਦੇ ਨਾਮ ਬਦਲੇ ਹੋਏ ਨਜ਼ਰ ਆਉਣਾ ਜਾਂ ਇਹਨਾਂ ਦਾ ਨਜ਼ਰ ਨਾ ਆਉਣਾ।
    6. ਪ੍ਰੋਗਰਾਮ ਜਾਂ ਡਾਟਾ ਫਾਈਲਾਂ ਦਾ ਡੀਲੀਟ ਜਾਂ ਕਰੱਪਟ ਹੋ ਜਾਣਾ।
    7. ਕੰਪਿਊਟਰ ਉੱਤੇ ਰੈੱਡ ਇੰਡੀਕੇਟਰ (ਲਾਈਟ) ਜਾਂ ਹਾਰਡ ਡਿਸਕ ਦੀ ਛੋਟੀ ਬੱਤੀ ਦਾ ਬਿਨਾਂ ਕਿਸੇ ਕੰਮ ਤੋਂ ਲਗਾਤਾਰ ਜਗਣਾ ਜਾਂ ਜਗਦੇ ਬੁਝਦੇ ਰਹਿਣਾ।
    8. ਕੁਝ ਨਵੀਂਆਂ ਫਾਈਲਾਂ ਜਾਂ ਫੋਲਡਰਾਂ ਦਾ ਆਪਣੇ ਆਪ ਬਣ ਜਾਣਾ।
    9. ਸਿਸਟਮ ਦੀਆਂ ਪ੍ਰੋਸੈਸਜ਼ ਦਾ ਆਪਣੇ ਆਪ ਚੱਲਣਾ ਜਾਂ ਬੰਦ ਹੋ ਜਾਣਾ।
    10. ਅਣਚਾਹੀਆਂ ਜਾਂ ਅਣਪਛਾਤੀਆਂ ਪ੍ਰੋਸੈਸਜ਼ ਦਾ ਚਲਦੇ ਪਾਇਆ ਜਾਣਾ।
    11. ਇੰਟਰਨੈੱਟ ਤੇ ਆਪਣੇ ਆਪ ਕਿਸੇ ਵੈੱਬਸਾਈਟ ਆਦਿ ਦਾ ਖੁਲ੍ਹਣਾ ਜਾਂ ਬਿਨਾਂ ਕੁਝ ਖੋਲ੍ਹਿਆਂ ਹੀ ਇੰਨਟਨੈੱਟ ਤੇ ਡਾਟਾ ਟਰਾਂਸਫਰ ਹੋਣਾ ਜਾਂ ਡਾਟਾ ਅਪਲੋਡ ਹੋਣਾ ਆਦਿ।
SmartStudies.in © 2012-2023